news

1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ: ਭਾਜਪਾ ‘ਤੇ ਸ਼੍ਰੋਮਣੀ ਅਕਾਲੀ ਦਲ

ਜਗਦੀਸ਼ ਟਾਈਟਲਰ

1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ: ਭਾਜਪਾ ‘ਤੇ ਸ਼੍ਰੋਮਣੀ ਅਕਾਲੀ ਦਲ

ਜਲੰਧਰ, 7 February,2018— ਅੱਜ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਜਗੀਰ ਕੌਰ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਲੱਬ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ।

ਜਗੀਰ ਕੌਰ ਨੇ ’84 ਕਤਲੇਆਮ ਦੇ ਮੁੱਦੇ ‘ਤੇ ਬੋਲਦੇ ਹੋਏ ਕਿਹਾ ਕਿ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਾਰੀ ਕੀਤੀ ਵੀਡੀਓ ਦੇ ਆਧਾਰ ‘ਤੇ ਸਾਫ-ਸਾਫ ਦਿੱਸ ਰਿਹਾ ਹੈ ਕਿ ਸਿੱਖ ਕੌਮ ਦੇ ਦੋਸ਼ੀ ਜਗਦੀਸ਼ ਟਾਈਟਲਰ ਆਪਣਾ ਜ਼ੁਲਮ ਖੁਦ ਕਬੂਲ ਰਿਹਾ ਹੈ।

ਇਹ ਵੀਡੀਓ ਸੋਮਵਾਰ ਸ਼ਾਮ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇੱਕ ਮੀਡੀਆ ਕਾਨਫਰੰਸ ਵਿੱਚ ਜਾਰੀ ਕੀਤਾ ਗਿਆ ਸੀ।

ਇਸ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਹਨ, ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਣਗੇ

ਇਸ ਦੇ ਆਧਾਰ ‘ਤੇ ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਜਾਵੇ ਅਤੇ ਉੱਚੀ ਪੱਧਰੀ ਜਾਂਚ ਕੀਤੀ ਜਾਵੇ।

ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਦੇ 33 ਸਾਲ ਤੋਂ ਹਿਰਦੇ ਵਲੂੰਧਰੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਦੇਸ਼ ‘ਚ ਦੂਜਾ ਦਰਜਾ ਦੇ ਕੇ ਉਨ੍ਹਾਂ ਨਾਲ ਵਿਤਕਰਾਂ ਕਰਦਿਆਂ ਉਨ੍ਹਾਂ ‘ਤੇ ਕਾਤਲ ਸ਼ਰੇਆਮ ਸਮਾਜ ‘ਚ ਆਜ਼ਾਦ ਘੁੰਮ ਰਹੇ ਹਨ ਅਤੇ ਕਾਂਗਰਸ ਵੱਲੋਂ ਉੱਚ ਅਹੁਦੇ ਦੇ ਕੇ ਨਿਵਾਜਿਆ ਵੀ ਜਾ ਰਿਹਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਸਮੁੱਚੇ ਸਮਾਜ ਦੇ ਅੱਗੇ ਕਾਂਗਰਸ ਦਾ ਦਰਿੰਦਗੀ ਭਰਿਆ ਚਿਹਰਾ ਸਾਹਮਣੇ ਆਇਆ ਹੈ, ਜਿਸ ‘ਚ ਸਾਫ ਤੌਰ ‘ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖੁਦ ਬਿਆਨ ਦੇ ਰਿਹਾ ਹੈ ਕਿ ਕਿਵੇਂ ਸਿੱਖ ਕੌਮ ‘ਤੇ ਕਾਂਗਰਸੀ ਆਗੂਆਂ ਨੇ ਕਿਸ ਤਰ੍ਹਾਂ ਜ਼ੁਲਮ ਢਾਇਆ।

ਜਗੀਰ ਕੌਰ ਨੇ ਕਿਹਾ ਕਿ ਦੋਸ਼ੀ ਖਿਲਾਫ 5 ਵੀਡੀਓਜ਼ ਜਾਰੀ ਹੋਈਆਂ ਹਨ, ਜਿਸ ‘ਚ ਉਹ ਸਾਫ-ਸਾਫ ਗੱਲ ਕਰ ਰਿਹਾ ਕਿ ਉਸ ਨੇ ਗਾਂਧੀ ਪਰਿਵਾਰ ਦੀ ਸਰਪਰਸਤੀ ਹੇਠ 100 ਦੇ ਕਰੀਬ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਅਤੇ ਕਿਵੇਂ ਕਰੋੜਾਂ ਦਾ ਲੈਣ-ਦੇਣ ਕਰਕੇ ਆਪਣੀ ਜਾਇਦਾਦ ਬਣਾਈ ਹੈ।

ਇਨ੍ਹਾਂ ਵੀਡੀਓਜ਼ ‘ਚ ਸਵਿੱਸ ਬੈਂਕ ਦੇ ਖਾਤਿਆਂ ਵਾਲੀ ਕੰਪਨੀ, ਕਿਵੇਂ ਵਿਸ਼ੇਸ਼ ਤੌਰ ‘ਤੇ ਨਿਆਪਾਲਿਕਾ ਨੂੰ ਪ੍ਰਭਾਵਿਤ ਕੀਤੇ ਜਾਣ ਅਤੇ ਹੋਰ ਵੀ ਕਾਫੀ ਸਿਆਸੀ ਅਹੁਦਿਆਂ ‘ਤੇ ਕਿਵੇਂ ਪਹੁੰਚਿਆ ਦੀ ਗੱਲ ਕੀਤੀ ਹੈ।

ਜਦਕਿ ਦੋਸ਼ੀ ਵੱਲੋਂ ਖੁਦ ਵੀਡੀਓ ‘ਚ ਆਪਣੇ ਜ਼ੁਲਮ ਕਬੂਲੇ ਗਏ ਹਨ।

ਕਿੰਨੀ ਵਾਰ ਕਮਿਸ਼ਨ ਬਣੇ ਐੱਸ. ਆਈ. ਟੀ. ਬਣੀਆਂ ਪਰ ਫੇਰ ਵੀ ਅੱਖਾਂ ਅੱਜ ਵੀ ਇਨਸਾਫ ਨੂੰ ਉਡੀਕ ਰਹੀਆਂ ਹਨ।

ਉਨ੍ਹਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ, ਸੀ. ਬੀ. ਆਈ. ਰਿਜ਼ਰਵ ਬੈਂਕ ਈ. ਡੀ. ਅਤੇ ਦਿੱਲੀ ਪੁਲਸ ਤੋਂ ਮੰਗ ਕੀਤੀ ਹੈ ਕਿ ਜਗਦੀਸ਼ ਨੂੰ ਤੁਰੰਤ ਗ੍ਰਿਫਤਾਰ ਕਰਕੇ ਉੱਚ ਪੱਧਰੀ ਜਾਂਚ ਕਰਕੇ ਟਾਈਟਲਰ ਖਿਲਾਫ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਸਿੱਖਾਂ ਨੂੰ ਇਨਸਾਫ ਮਿਲ ਸਕੇ।

ਇਹ ਵੀਡੀਓ ਸੋਮਵਾਰ ਸ਼ਾਮ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇੱਕ ਮੀਡੀਆ ਕਾਨਫਰੰਸ ਵਿੱਚ ਜਾਰੀ ਕੀਤਾ ਗਿਆ ਸੀ ।

ਇਸ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਹਨ, ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਣਗੇ ।

ਅੱਜ ਟਵੀਟ ਦੀ ਇਕ ਲੜੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀਅਤੇ ਉਨ੍ਹਾਂ ਨੂੰ “ਨਸਲਕੁਸ਼ੀ ਦੇ ਜੁਰਮ” ਕਿਹਾ।

ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਕਾਂਗਰਸੀ ਮੁਖੀ ਰਾਹੁਲ ਗਾਂਧੀ ਦੇ ਪਰਿਵਾਰ ਦੇ ਖਿਲਾਫ ਇੱਕ ਸਾਜ਼ਿਸ਼ ਘੜਨ ਲਈ ਕੇਸ ਦਰਜ ਕੀਤਾ ਜਾਵੇ ।

ਜਗਦੀਸ਼ ਟਾਈਟਲਰ ਨੇ ਕਿਹਾ ਕਿ ਵੀਡੀਓ ਜਾਅਲੀ ਹੈ । ਮਿਸਟਰ ਟਾਈਟਲਰ ਨੇ ਕਿਹਾ ਕਿ ਉਹ ਜਾਂਚ ਲਈ ਤਿਆਰ ਹਨ ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

 

 

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: