current news

ਫਗਵਾੜਾ `ਚ ਘਰ ‘ਤੇ ਕਬਜ਼ਾ ਕਰਨ ਦੀ ਮਿਲੀ ਸਜ਼ਾ

ਫਗਵਾੜਾ `ਚ ਘਰ ‘ਤੇ ਕਬਜ਼ਾ ਕਰਨ ਦੀ ਮਿਲੀ ਸਜ਼ਾ, ਮੁਲਜ਼ਿਮਾਂ ਨੂੰ ਮੌਕੇ ਤੋਂ ਕਾਬੂ ਕਰ ਕੇ ਕੇਸ ਦਰਜ

ਫਗਵਾੜਾ,3 ਫਰਵਰੀ ਅੱਜ ਦੇ ਸਮੇ ‘ਚ ਪੈਸੇ ਅਤੇ ਜਾਇਦਾਦ ਪਿੱਛੇ ਇੰਨਾ ਖੁਦਗਰਜ ਹੋ ਗਿਆ ਹੈ ਇਨਸਾਨ ਕਿ ਉਸ ਨੂੂੰ ਇਨਸਾਨੀ ਕਦਰਾਂ ਕੀਮਤਾ ਦੀ ਪਰਵਾਹ ਨਹੀ ਰਹੀ ।

ਕੁਝ ਇਸ ਤਰਾਂ ਦਾ ਦੇਖਣ ਨੂੰ ਮਿਲਿਆ ਸਾਨੂੰ ਇਸ ਖਬਰ ‘ਚ ਫਗਵਾੜਾ ‘ਚ ਪੈਦੇ ਪਿੰਡ ਹਰਦਾਸਪੁਰ `ਚ ਪ੍ਰਵਾਸੀ ਭਾਰਤੀ ਵੱਲੋਂ ਆਪਣਾ ਮਕਾਨ ਖਾਲੀ ਕਰਵਾਉਣ ਲਈ ਲਿਆਂਦੇ ਕੁਝ ਵਿਅਕਤੀਆਂ ਵੱਲੋਂ ਕੀਤੇ ਹਵਾਈ ਫਾਇਰਾਂ ਕਾਰਨ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਆਈ ਹੈ ।

ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ।

ਪੁਲਸ ਨੇ ਅਧਿਕਾਰੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਪੁੱਤਰ ਭਗਤ ਸਿੰਘ ਜੋ ਕੈਨੇਡਾ `ਚ ਰਹਿੰਦਾ ਹੈ, ਦਾ ਪਿੰਡ  ਹਰਦਾਸਪੁਰ `ਚ ਇਕ ਮਕਾਨ ਸੀ, ਜਿਸ ਦੀ ਦੇਖਭਾਲ ਲਈ ਜਿੰਦਰਪਾਲ ਪੁੱਤਰ ਬਿਹਾਰੀ ਲਾਲ ਨੂੰ ਕਰੀਬ 30 ਸਾਲ ਤੋਂ ਮਕਾਨ ਦਿੱਤਾ ਹੋਇਆ ਸੀ।

ਮੁਲਜ਼ਿਮਾਂ ਨੂੰ ਮੌਕੇ ਤੋਂ ਕਾਬੂ ਕਰ ਕੇ ਕੇਸ ਦਰਜ

ਤਰਲੋਚਨ ਸਿੰਘ ਨੇ ਜਦੋਂ ਜਿੰਦਰਪਾਲ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਤਾਂ ਜਿੰਦਰਪਾਲ ਨੇ ਅਦਾਲਤ `ਚ ਕੇਸ ਦਾਇਰ ਕਰ ਦਿੱਤਾ, ਜਿਸ ਦਾ ਜਿੰਦਰ ਦੇ ਹੱਕ `ਚ ਸਟੇਅ ਹੋ ਗਿਆ।

ਫਿਰ ਤਰਲੋਚਨ ਸਿੰਘ ਨੇ ਮਕਾਨ ਖਾਲੀ ਕਰਵਾਉਣ ਲਈ ਸਰਬਜੀਤ ਸਿੰਘ ਉਰਫ਼ ਬੱਬੂ ਨਾਲ ਗੱਲਬਾਤ ਕੀਤੀ ਅਤੇ ਤਲਵੰਡੀ ਸਾਬੋ ਤੋਂ ਕੁਝ ਬੰਦੇ ਬੁਲਾ ਕੇ ਘਰ ਦਾ ਦਰਵਾਜ਼ਾ ਭੰਨਿਆ ਅਤੇ ਘਰ `ਚ ਦਾਖ਼ਲ ਹੋ ਗਏ ਅਤੇ ਆਪਣੇ ਨਾਲ ਲਿਆਂਦੀ ਬਲੈਰੋ ਗੱਡੀ `ਚ ਸਾਮਾਨ ਲੱਦਣ ਲੱਗੇ ਤਾਂ ਜਿੰਦਰ ਦੇ ਭਤੀਜੇ ਅਮਨਦੀਪ ਸਿੰਘ ਨੇ ਇਸ ਨੂੰ ਰੋਕਿਆ ਤਾਂ ਉਨ੍ਹਾਂ ਹਵਾਈ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਅਮਨਦੀਪ ਦੀਆਂ ਲੱਤਾਂ ਅਤੇ ਬਾਹਾਂ `ਚ ਸ਼ਰੇ ਲੱਗੇ ਅਤੇ ਉਹ ਜ਼ਖਮੀ ਹੋ ਗਿਆ।ਪੁਲਿਸ ਨੇ ਮੁਲਜ਼ਿਮਾਂ ਨੂੰ ਮੌਕੇ ਤੋਂ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਹੈ।

ਪੁਲਸ ਚੌਕੀ ਚਹੇੜੂ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ `ਚ ਟੀਮ ਨੇ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਅਤੇ ਲਖਵੀਰ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਸ ਨੇ ਉਕਤ ਹਮਲਵਾਰਾਂ ਕੋਲੋਂ ਦੋ ਰਾਈਫ਼ਲਾਂ ਡਬਲ ਬੈਰਲ, ਇਕ ਕੱਟਾ ਦੇਸੀ, 8 ਜ਼ਿੰਦਾ ਕਾਰਤੂਸ, 5 ਖੋਲ ਕਾਰਤੂਸ, ਇਕ ਐਕਟਿਵਾ, ਮੋਟਰਸਾਈਕਲ, ਫਰਿਜ, ਸਿਲੰਡਰ, 6 ਕਿਰਪਾਨਾਂ, ਇਕ ਨੇਜ਼ਾ, ਇਕ ਸਫ਼ਾਰੀ ਗੱਡੀ ਬਰਾਮਦ ਕੀਤੀ ਹੈ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

 

 

 

 

 

 

 

 

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: