news

ਮੁੱਖ ਮੰਤਰੀ ਵੱਲੋਂ ਪੁਲਿਸ ਦੇ 6 ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਅਤੇ 2 ਨੂੰ ਰਕਸ਼ਕ ਪਦਕ ਪ੍ਰਦਾਨ

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਵਾਈ.ਪੀ.ਐਸ.ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਰੋਹ ਮੌਕੇ ਪੰਜਾਬ ਪੁਲਿਸ ਦੇ 6 ਅਧਿਕਾਰੀਆਂ/ਮੁਲਾਜ਼ਮਾਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਮੈਡਲ ਅਤੇ 2 ਮੁਲਾਜ਼ਮਾਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪ੍ਰਦਾਨ ਕੀਤੇ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ 66 ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਮੁੱਖ ਮੰਤਰੀ ਵੱਲੋਂ ਐਸ.ਐਸ.ਪੀ. ਖੰਨਾ ਸ਼੍ਰੀ ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਬਟਾਲਾ ਸ਼੍ਰੀ ਉਪਿੰਦਰਜੀਤ ਸਿੰਘ ਘੁੰਮਣ, ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਸ਼੍ਰੀ ਭੁਪਿੰਦਰ ਸਿੰਘ, ਡੀ.ਐਸ.ਪੀ. ਨਾਭਾ ਸ਼੍ਰੀ ਚੰਦ ਸਿੰਘ, ਸਟੇਟ ਸਪੈਸ਼ਲ ਅਪਰੇਸ਼ਨ ਸੈਲ ਅੰਮ੍ਰਿਤਸਰ ਦੇ ਇੰਸਪੈਕਟਰ ਸ਼੍ਰੀ ਇੰਦਰਜੀਤ ਸਿੰਘ ਅਤੇ ਪੰਜਾਬ ਪੁਲਿਸ ਦੇ ਚੋਣ ਸੈਲ ਦੇ ਸਬ ਇੰਸਪੈਕਟਰ ਸ਼੍ਰੀ ਬਲਵਿੰਦਰ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਮੈਡਲ ਅਤੇ ਲੁਧਿਆਣਾ ਦੇ ਸਹਾਇਕ ਥਾਣੇਦਾਰ ਸ਼੍ਰੀ ਸੁਰਜੀਤ ਸਿੰਘ ਤੇ ਸਿਪਾਹੀ ਸ਼੍ਰੀ ਗੁਰਦਾਸ ਸਿੰਘ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਸਨਮਾਨਿਤ ਕੀਤਾ ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆ ਸਖਸ਼ੀਅਤਾ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਿਹਨਾਂ ਵਿੱਚ ਕਣਕ ਅਤੇ ਝੋਨੇ ਦੇ ਰਵਾਇਤੀ ਫਸਲ ਚੱਕਰ ਚੋਂ ਨਿਕਲ ਕੇ ਵੱਡੇ ਪੱਧਰ ‘ਤੇ ਸਬਜੀਆਂ ਦੀ ਆਧੁਨਿਕ ਖੇਤੀ ਸ਼ੁਰੂ ਕਰਨ ਵਾਲੇ ਪਿੰਡ ਘੱਗਾ ਦੇ ਕਿਸਾਨ ਸ਼੍ਰੀ ਹਰਦੀਪ ਸਿੰਘ, ਫੁੱਲਾਂ ਦੀ ਕਾਸ਼ਤ ਕਰਨ ਵਾਲੇ ਪਿੰਡ ਖੇੜ੍ਹੀ ਮੱਲ੍ਹਾਂ ਦੇ ਕਿਸਾਨ ਸ਼੍ਰੀ ਭਰਪੂਰ ਸਿੰਘ, ਖੁੰਭਾਂ ਦੀ ਸਫ਼ਲ ਕਾਸ਼ਤ ਕਰਨ ਵਾਲੇ ਪਿੰਡ ਬਿਰੜਵਾਲ ਦੇ ਕਿਸਾਨ ਸ: ਪ੍ਰਦੀਪ ਸਿੰਘ, ਸ਼ਹਿਦ ਦੀਆਂ ਮੱਖੀਆਂ ਪਾਲਣ ਅਤੇ ਸ਼ਹਿਦ ਦਾ ਸੁਚੱਜਾ ਮੰਡੀਕਰਨ ਕਰਨ ਵਾਲੇ ਕਿਸਾਨ ਸ਼੍ਰੀ ਭੁਪਿੰਦਰ ਸਿੰਘ ਸੰਧਾ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਨਾਭਾ ਬਲਾਕ ਦੇ ਪਿੰਡ ਕੱਲਰ ਮਾਜਰੀ ਦੇ ਕਿਸਾਨ ਸ਼੍ਰੀ ਬੀਰ ਦਲਵਿੰਦਰ ਸਿੰਘ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਮਨਦੀਪ ਸਿੰਘ, ਸ਼੍ਰੀ ਅਵਤਾਰ ਸਿੰਘ, ਸ਼੍ਰੀ ਗੁਰਨਾਮ ਸਿੰਘ ਅਤੇ ਪਿੰਡ ਪੰਜੋਲਾ ਦੇ ਕਿਸਾਨ ਸੁਰਿੰਦਰ ਪੰਜੋਲਾ ਨੂੰ ਵੀ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਅਮਰੀਕਾ ਦੇ ਪਹਿਲੇ ਨੋਬਲ ਪੁਰਸਕਾਰ ਵਿਜੇਤਾ ਐਲਬਰਟ ਏ ਮਾਈਕਲਸਨ ਦੇ ਕੰਮ ਵਿੱਚ ਗੰਭੀਰ ਤਰੁੱਟੀ ਲੱਭ ਕੇ ਸੋਧ ਕਰਨ ਵਾਲੇ ਪ੍ਰੋ: ਵਿਦਵਾਨ ਸਿੰਘ ਸੋਨੀ, ਗੁਰਦਿਆਂ ਦੇ ਮਰੀਜ਼ਾਂ ਨੂੰ ਬਿਨਾਂ ਕਿਸੇ ਲਾਭ ਤੋਂ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਰਾਜਪੁਰਾ ਦੇ ਡਾ: ਸਰਬਜੀਤ ਸਿੰਘ, ਕਾਇਆ ਕਲਪ ਪ੍ਰੋਗਰਾਮ ਸਵੱਛ ਭਾਰਤ ਤਹਿਤ ਸਰਕਾਰੀ ਡਿਸਪੈਂਸਰੀ ਬਿਸ਼ਨਪੁਰ ਦੇ ਪੰਜਾਬ ਵਿੱਚ ਦੂਸਰਾ ਸਥਾਨ ਹਾਸਲ ਕਰਨ ਕਰਕੇ ਡਾ: ਪ੍ਰਨੀਤ ਕੌਰ, ਮਾਤਾ ਕੁਸ਼ੱਲਿਆ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ: ਵਰਿੰਦਰ ਕੁਮਾਰ ਗਰਗ ਨੂੰ ਵੀ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਸ਼੍ਰੀ ਜੀਵਨਜੋਤ ਸਿੰਘ ਤੇਜਾ ਕੋਚ ਇੰਡੀਅਨ ਆਰਚਰੀ ਟੀਮ, ਉੱਘਾ ਸਾਈਕਲਿਸਟ ਸ਼੍ਰੀ ਨਮਨ ਕਪਿਲ, ਤੀਰ ਅੰਦਾਜ ਦੀ ਉੱਘੀ ਖਿਡਾਰਨ ਅਮਨਪ੍ਰੀਤ ਕੌਰ, ਫੈਨਸਿੰਗ ਦੀ ਬਿਤਹਰੀਨ ਖਿਡਾਰਨ ਅਨਨਿਆ, ਸ਼ੂਟਰ ਅਸ਼ੀਸ਼ ਛੀਨਾ, ਤੀਰ ਅੰਦਾਜ ਸ਼੍ਰੀ ਵਿਨਾਂਯਕ ਵਰਮਾ, 10ਵੀਂ ਕੌਮੀ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2017 ‘ਚ ਘੋੜ ਸਵਾਰੀ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸ਼੍ਰੀ ਜਸ਼ਨਦੀਪ ਸਿੰਘ ਚੀਮਾ, ਪ੍ਰਿੰਸੀਪਲ ਪਟਿਆਲਾ ਸਕੂਲ ਫਾਰ ਡੈਫ ਸ੍ਰੀਮਤੀ ਰੇਨੂੰ ਸਿੰਗਲਾ, ਪ੍ਰਿੰਸੀਪਲ ਪਟਿਆਲਾ ਸਕੂਲ ਫਾਰ ਬਲਾਈਂਡ ਸ਼੍ਰੀਮਤੀ ਤਰੀਸ਼ਾ ਮਕਦੋਹ ਨੂੰ ਵੀ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਸ਼ਾਨਦਾਰ ਡਿਉਟੀ ਬਦਲੇ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਪਟਿਆਲਾ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਇੰਸਪੈਕਟਰ ਰਾਹੁਲ ਕੌਂਸ਼ਲ, ਸਹਾਇਕ ਥਾਣੇਦਾਰ ਪਰਮਿੰਦਰ ਸਿੰਘ, ਸਹਾਇਕ ਥਾਣੇਦਾਰ ਸ਼੍ਰੀ ਦਵਿੰਦਰ ਸਿੰਘ, ਪਾਸਪੋਰਟ ਐਪ ਨੂੰ ਜ਼ਿਲ੍ਹੇ ‘ਚ ਬਿਹਤਰੀਨ ਢੰਗ ਨਾਲ ਲਾਗੂ ਕਰਨ ਵਾਲੇ ਸਹਾਇਕ ਥਾਣੇਦਾਰ ਸ਼੍ਰੀ ਸੁਖਜਿੰਦਰ ਸਿੰਘ, ਸਿਪਾਹੀ ਸ਼੍ਰੀ ਕਾਰਜ ਸਿੰਘ, ਸਿਪਾਹੀ ਹਰਮੀਤ ਸਿੰਘ, ਪ੍ਰਧਾਨ ਮਹਾਰਾਜਾ ਯਾਦਵਿੰਦਰਾ ਇਨਕਲੇਵ ਸ਼੍ਰੀ ਦਲੀਪ ਕੁਮਾਰ, ਪਟਿਆਲਾ ਫਾਊਂਡੇਸ਼ਨ ਦੇ ਸ਼੍ਰੀ ਰਵੀ ਆਹਲੂਵਾਲੀਆ, ਸਮਾਜ ਸੇਵਕ ਸ਼੍ਰੀ ਰਣਜੀਤ ਸਿੰਘ ਨਿੱਕੜਾ, ਜਲ ਨਿਕਾਸ ਮੰਡਲ ਦੇ ਸਮਾਜ ਸੇਵਕ ਕਰਮਚਾਰੀ ਸ਼੍ਰੀ ਰਮੇਸ਼ ਕੁਮਾਰ , ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ, ਡਾ: ਜਗਬੀਰ ਸਿੰਘ, ਜਨਹਿੱਤ ਸੰਮਤਿ ਸੰਸਥਾ , ਕੋਰੀਓਗਰਾਫ਼ਰ ਸ੍ਰੀ ਕਰਨ , ਸਮਾਜ ਸੇਵਿਕਾ ਸ਼੍ਰੀਮਤੀ ਸਤਿੰਦਰਪਾਲ ਕੌਰ ਵਾਲੀਆ, ਸਮਾਜ ਸੇਵਕ ਸੇਵਾ ਮੁਕਤ ਕਰਨਲ ਸ਼੍ਰੀ ਬਿਸ਼ਨ ਦਾਸ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀ ਏ.ਐਮ.ਜੋਸ਼ੀ, ਸ਼੍ਰੀ ਜਸਵਿੰਦਰ ਸਿੰਘ ਜੁਲਕਾ, ਕਾਰਜ ਸਾਧਕ ਅਫ਼ਸਰ ਸਨੌਰ ਸ਼੍ਰੀ ਰਾਕੇਸ਼ ਕੁਮਾਰ, ਕਾਰਜ ਸਾਧਕ ਅਫ਼ਸਰ ਸ਼੍ਰੀ ਅਸ਼ਵਨੀ ਕੁਮਾਰ, ਬੀ.ਡੀ.ਪੀ.ਓ. ਪਟਿਆਲਾ ਸ਼੍ਰੀ ਵਿਨੀਤ ਸ਼ਰਮਾ, ਪੰਜਾਬ ਲਾਈਟ ਐਂਡ ਟੈਂਟ ਦੇ ਸ਼੍ਰੀ ਮਨਪ੍ਰੀਤ ਸਿੰਘ ਰਾਣਾ, ਪ੍ਰਿੰਸੀਪਲ ਬੁੱਢਾ ਦਲ ਪਬਲਿਕ ਸਕੂਲ ਸ਼੍ਰੀਮਤੀ ਅੰਮ੍ਰਿ੍ਰਤ ਔਜਲਾ, ਪਾਵਰ ਹਾਊੂਸ ਯੂਥ ਕਲੱਬ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਸੇਵਾਦਾਰ ਸ਼੍ਰੀ ਸੁਰਜੀਤ ਸਿੰਘ, ਪੀ.ਐਸ.ਪੀ.ਸੀ. ਐਲ ਦੇ ਸੀਨੀਅਰ ਸਹਾਇਕ ਸ਼੍ਰੀ ਰਾਜ ਕੁਮਾਰ ਘਾਰੂ, ਸ਼੍ਰੀ ਦਲਜੀਤ ਸਿੰਘ, ਨਾਇਬ ਸਦਰ ਕਾਨੂੰਗੋ ਸ਼੍ਰੀ ਹਰਪਾਲ ਰਾਮ, ਸੁਪਰਡੈਂਟ ਸ਼੍ਰੀ ਰਜਿੰਦਰ ਕੁਮਾਰ, ਡੀ.ਸੀ. ਦਫ਼ਤਰ ਦੇ ਰੀਡਰ ਸ਼੍ਰੀ ਕੇਵਲ ਕ੍ਰਿਸ਼ਨ,  ਸੇਵਿਕਾ ਸ਼੍ਰੀਮਤੀ ਸੁਮਨ ਬੱਤਰਾ, ਸ਼੍ਰੀ ਅਜਨੀਸ਼ ਕੁਮਾਰ ਜ਼ਿਲ੍ਹਾ ਮੈਨੇਜਰ ਪਟਿਆਲਾ ਸਹਿਕਾਰੀ ਬੈਂਕ ਮਾਲ ਰੋਡ ਪਟਿਆਲਾ ਨੂੰ ਵੀ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ:

69ਵਾਂ ਗਣਤੰਤਰ ਦਿਵਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ ਲਹਿਰਾਇਆ ਤਿਰੰਗਾ

For more Latest News & updates stay tuned to:

facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: