Business

ਕੈਂਸਰ ਅਤੇ ਸ਼ੂਗਰ ਬਿਮਾਰੀਆ ਦੀਆਂ ਦਵਾਇਆਂ ਹੋ ਸਕਦੀਆ ਨੇ ਸਸਤੀਆਂ

ਕੈਂਸਰ ਅਤੇ  ਸ਼ੂਗਰ

ਕੈਂਸਰ ਅਤੇ  ਸ਼ੂਗਰ ਬਿਮਾਰੀਆ ਦੀਆਂ ਦਵਾਇਆਂ ਹੋ ਸਕਦੀਆ ਨੇ ਸਸਤੀਆਂ

 

ਨਵੀਂ ਦਿੱਲੀ 8 ਮਾਰਚ:  ਹੁਣ ਕੈਂਸਰ ਅਤੇ  ਸ਼ੂਗਰ ਦੀਆਂ ਦਵਾਇਆ ਸਸਤੀਆਂ ਹੋਣ ਦੀ ਉਮੀਂਦ ਜਤਾਈ ਜਾ ਰਹੀ ਹੈ ।

ਅਗਲੇ 3 ਤੋਂ 5 ਸਾਲ ਚ ਭਾਰਤੀ ਬਾਜ਼ਾਰ ਚ ਦਿਲ ਦੀਆਂ ਬੀਮਾਰੀਆਂ

ਕੈਂਸਰ ਅਤੇ ਸ਼ੂਗਰ  ਕੈਂਸਰ ਦੇ ਇਲਾਜ ਚ ਕੰਮ ਆਉਣ ਵਾਲੀਆਂ ਕਈ ਦਵਾਈਆਂ ਦੇ ਪੇਟੈਂਟ ਦੀ ਮਿਆਦ ਖਤਮ ਹੋ ਰਹੀ ਹੈ।

ਇਸ ਦੇ ਬਾਅਦ ਘਰੇਲੂ ਦਵਾ ਕੰਪਨੀਆਂ ਇਨ੍ਹਾਂ ਦਵਾਈਆਂ ਦਾ ਜੇਨੈਰਿਕ ਸੰਸਕਰਣ ਪੇਸ਼ ਕਰ ਸਕਦੀਆਂ ਹਨ,

ਜਿਸ ਨਾਲ ਇਨ੍ਹਾਂ ਦੀ ਕੀਮਤ ਚ ਭਾਰੀ ਕਮੀ ਦੀ ਉਮੀਂਦ ਹੈ।

ਦਵਾਈ  ਉਦਯੋਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਚ ਸਭ ਤੋਂ ਜ਼ਿਆਦਾ ਕਮੀ ਆ ਸਕਦੀ ਹੈ।

ਇਹ ਇਸ ਗੱਲ ਤੇ ਨਿਰਭਰ ਕਰੇਗਾ ਕਿ ਪੇਟੈਂਟ ਦੀ ਮਿਆਦ ਖਤਮ ਹੋਣ ਦੇ ਬਾਅਦ ਕਿੰਨੀਆਂ ਕੰਪਨੀਆਂ ਦੀਆਂ ਦਵਾਈਆਂ ਨੂੰ ਮਨਜ਼ੂਰੀ ਮਿਲਦੀ ਹੈ।

ਕੁੱਲ-ਮਿਲਾ ਕੇ ਇਨ੍ਹਾਂ ਚ 20 ਤੋਂ 25 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਮਰੀਜ਼ਾਂ ਨੂੰ ਫਾਇਦਾ ਹੋਵੇਗਾ।

ਭਾਰਤ ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਚੋਂ ਸਿਰਫ 5 ਫੀਸਦੀ ਨੂੰ ਹੀ ਪੇਟੈਂਟ ਮਿਲਿਆ ਹੋਇਆ ਹੈ।

ਇਸ ਲਈ ਇਨ੍ਹਾਂ ਦਾ ਬਾਜ਼ਾਰ ਬਹੁਤ ਵੱਡਾ ਨਹੀਂ ਹੈ, ਜਿਸ ਕਾਰਨ ਕੀਮਤਾਂ ਜ਼ਿਆਦਾ ਹਨ।

 

ਉੱਥੇ ਹੀ, ਸ਼ੂਗਰ ਦੇ ਇਲਾਜ ਚ ਕੰਮ ਆਉਣ ਵਾਲੇ ਦਵਾ ਸਮੂਹ ਗਲਿਪਟਿਨਸ ਦੀ ਵਿਕਰੀ 40 ਫੀਸਦੀ ਦੀ ਰਫਤਾਰ ਨਾਲ ਹੋ ਰਹੀ ਹੈ। ਇਸ ਸ਼੍ਰੇਣੀ ਚ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਹੈ ਕਿਉਂਕਿ 160 ਤੋਂ ਵਧ ਬਰਾਂਡ ਦੇਸ਼ ਦੇ 100 ਅਰਬ ਰੁਪਏ ਤੋਂ ਜ਼ਿਆਦਾ ਦੇ ਸ਼ੂਗਰ ਦਵਾ ਬਾਜ਼ਾਰ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਗਿਲਪਟਿਨਸ ਸਮੂਹ ਦੀਆਂ ਚਾਰ ਅਹਿਮ ਦਵਾਈਆਂ ਸਿਟਾਗਲਿਪਟਿਨ, ਲਿਨਾਗਲਿਪਟਿਨ, ਵਿਲਡਾਗਲਿਪਟਿਨ ਅਤੇ ਸੇਕਸਾਗਲਿਪਟਿਨ ਦੇ ਪੇਟੈਂਟ ਦੀ ਮਿਆਦ ਅਗਲੇ 5 ਸਾਲ ਚ ਖਤਮ ਹੋਣ ਦੀ ਉਮੀਦ ਹੈ।

ਕੈਂਸਰ ਅਤੇ  ਸ਼ੂਗਰ

ਦੇਸ਼ ਚ ਕੈਂਸਰ ਅਤੇ ਸ਼ੂਗਰ  ਦੀਆਂ ਦਵਾਇਆਂ ਦਾ ਕੁੱਲ ਬਾਜ਼ਾਰ 7.3 ਅਰਬ ਰੁਪਏ ਦਾ ਹੈ।

ਅਜੇ ਕਰੀਬ 20 ਦਵਾ ਕੰਪਨੀਆਂ ਨੂੰ ਇਨ੍ਹਾਂ ਨੂੰ ਬਣਾਉਣ ਦਾ ਲਾਈਸੈਂਸ ਦਿੱਤਾ ਗਿਆ ਹੈ।

ਦੇਸ਼ ਚ ਗਲਿਪਟਿਨਸ ਦਾ ਬਾਜ਼ਾਰ 25 ਅਰਬ ਰੁਪਏ ਦਾ ਹੈ ਅਤੇ ਵੱਡੀਆਂ ਦਵਾ ਕੰਪਨੀਆਂ ਨੇ ਇਨ੍ਹਾਂ ਦੀ ਵਿਕਰੀ ਲਈ ਕੌਮਾਂਤਰੀ ਕੰਪਨੀਆਂ ਨਾਲ ਹੱਥ ਮਿਲਾਇਆ ਹੈ।

ਜਨਵਰੀ ਚ ਸਿਪਲਾ ਨੇ ਵਿਲਡਾਗ ਲਿਪਟਿਨ ਦੀ ਵਿਕਰੀ ਲਈ ਸਵਿਟਜ਼ਰਲੈਂਡ ਦੀ ਕੰਪਨੀ ਨੋਵਾਰਟਿਸ ਨਾਲ ਹੱਥ ਮਿਲਾਇਆ।

ਇਕ ਦਵਾ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਵਿਲਡਾਗਲਿਪਟਿਨ ਦਾ ਜੈਨੇਰਿਕ ਸੰਸਕਰਣ ਤਿਆਰ ਕਰ ਲਿਆ ਹੈ ਅਤੇ ਪੇਟੈਂਟ ਦੀ ਮਿਆਦ ਖਤਮ ਹੁੰਦੇ ਹੀ ਇਸ ਨੂੰ ਭਾਰਤੀ ਬਾਜ਼ਾਰ ਚ ਉਤਾਰ ਦਿੱਤਾ ਜਾਵੇਗਾ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: