news

ਕਾਂਗਰਸ ਲੋਕ ਸਭਾ ਚੋਣਾਂ ਵਿਚ ਆਪਣਾ ਬੋਰੀ ਬਿਸਤਰਾ ਗੋਲ ਸਮਝੇ-ਹਰਿਦੰਰਪਾਲ ਸਿੰਘ ਚੰਦੂਮਾਜਰਾ

ਹਰਿਦੰਰਪਾਲ ਸਿੰਘ ਚੰਦੂਮਾਜਰਾ

ਕਾਂਗਰਸ ਲੋਕ ਸਭਾ ਚੋਣਾਂ ਵਿਚ ਆਪਣਾ ਬੋਰੀ ਬਿਸਤਰਾ ਗੋਲ ਸਮਝੇ

ਪਟਿਆਲਾ, 19 ਫਰਵਰੀ : –  ਵਿਧਾਨ ਸਭਾ ਹਲਕਾ ਸਨੋਰ ਦੇ ਵਿਧਾਇਕ  ਹਰਿਦੰਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਕਿਹਾ ਹੈ  ਅਮਰਿੰਦਰ ਪੰਜਾਬ ਦਾ ਸਭ ਤੋ ਫਲਾਪ ਕਾਂਗਰਸੀ ਮੁੱਖ ਮੰਤਰੀ ਹੈ ਜਿਸ ਨੇ ਪੰਜਾਬ ਦੇ ਅਰਥ ਵਿਵਸਥਾ ਨੂੰ ਤਹਿਸ ਨਹਿਸ ਕਰ ਦਿਤਾ ਹੈ ।

ਚੰਦੂਮਾਜਰਾ ਅੱਜ ਇਥੇ ਬੋਸਰਕਲਾਂ ਵਿਖੇ ਪਿੰਡ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਲਈ ਬਣਾਏ ਗਏ ਵਾਟਰ ਵਰਕਸ ਦੇ ਉਦਘਾਟਨ ਤੋ ਬਾਅਦ ਗੱਲ ਕਰ ਰਹੇ ਸਨ।

ਵਿਧਾਇਕ ਚੰਦੂਮਾਜਰਾ ਨੇ ਕਿਹਾ ਕਾਂਗਰਸ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਵੀ ਨਾਕਾਮ ਸਿੱਧ ਹੋਈ ਹੈ ਇਸ ਲਈ ਇਹ ਸਰਕਾਰ ਲੋਕਾਂ ਦੇ ਮਨਾਂ ਤੋ ਉਤਰ ਚੁੱਕੀ ਹੈ ।

ਉਹਨਾਂ ਕਿਹਾ ਕਿ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਕਾਂਗਰਸ ਨੇ ਬਣਾ ਲਿਤੀ ਪਰ ਅੱਜ 1 ਸਾਲ ਬੀਤਣ ਤੋ ਬਾਅਦ ਵੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤਾ 1 ਵੀ ਵਾਆਦਾ ਪੂਰਾ ਨਹੀ ਕਰ ਸਕੀ ਤੇ ਲੋਕਾਂ ਨੂੰ ਲਾਲੀਪੋਪ ਹੀ ਦੇ ਰਹੀ ਹੈ

ਜਿਸ ਕਾਰਨ ਪੰਜਾਬ ਦੀ ਜਨਤਾ ਹੁਣ ਇਸ ਕਾਂਗਰਸ ਸਰਕਾਰ ਤੋ ਪੂਰੀ ਤਰਾਂ ਨਿਰਾਸ ਹੈ।

ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਕ ਸਾਲ ਤੋ ਹੀ ਕਾਂਗਰਸ ਖਜਾਨਾ ਖਾਲੀ ਹੋਣ ਦੀ ਰੱਟ ਲਗਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਲੋਕ ਹੁਣ ਕਾਂਗਰਸ ਦੀ ਡਰਾਮੇਬਾਜੀ ਨੂੰ ਸਮਝ ਚੁੱਕੇ ਹਨ ।

ਉਹਨਾਂ ਕਿਹਾ ਕਿ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਚਲਾ ਨਹੀ ਪਾ ਰਹੇ ਹਨ ਤੇ ਬਹੁਤ ਬੁਰੀ ਤਰਾਂ ਮੋਜੂਦਾ ਤੇ ਸਾਬਕਾ ਆਈ ਏ ਐਸ ਤੇ ਆਈ ਪੀ ਐਸ ਅਧਿਕਾਰੀਆਂ ਦੀ ਲੜਾਈ ਵਿਚ ਉਲਝ ਚੁੱਕੇ ਹਨ।

ਉਹਨਾ ਕਿਹਾ ਕਿ ਪੰਜਾਬ ਨੂੰ ਕੁਝ ਕੁ ਅਫਸਰ ਹੀ ਚਲਾ ਰਹੇ ਹਨ ਜਿਸ  ਕਾਰਨ ਪੰਜਾਬ ਦੀ ਜਨਤਾ ਤਰਾਹ ਤਰਾਹ ਕਰ ਰਹੀ ਹੈ ।

ਉਹਨਾ ਕਿਹਾ ਕਿ ਜੇਕਰ ਪੰਜਾਬ ਨੂੰ ਅਫਸਰਾਂ ਨੇ ਹੀ ਚਲਾਉਣਾ ਹੈ ਤਾਂ ਸਰਕਾਰਾਂ ਚੁਣਨ ਦੀ ਲੋੜ ਹੀ ਨਹੀ ਰਹਿੰਦੀ ।

ਇਸ ਮੋਕੇ ਵਾਈਸ ਚੈਅਰਮੈਲ ਹਰਫੂਲ ਸਿੰਘ ਬੋਸਰਕਲਾਂ, ਸਰਪੰਚ ਹਰਮੇਲ ਸਿੰਘ ਬੋਸਰਕਲਾਂ, ਕੁਲਦੀਪ ਸਿੰਘ ਨੰਬਰਦਾਰ , ਅਮਰੀਕ ਸਿੰਘ ਸਾਬਕਾ ਸਰਪੰਚ, ਦਲੀਪ ਸਿੰਘ , ਨਿਰਮਲ ਸਿੰਘ , ਸ਼ੇਰ ਸਿੰਘ, ਗੁਰਮੀਤ ਸਿੰਘ ਭੁੰਗੂ,ਅਜੈਬ ਸਿੰਘ , ਜਰਨੇਲ ਭੰਗੂ, ਹਰਦੇਵ ਸਿੰਘ , ਗੁਰਧਿਆਨ ਸਿੰਘ, ਦੀਦਾਰ ਸਿੰਘ , ਹਰਦੇਵ ਸਿੰਘ, ਸੋਹਣ ਭੰਗੂ, ਗਰਮੇਲ ਭੰਗੂ, ਸਤਨਾਮ ਸਿੰਘ , ਸੁਰਜੀਤ ਸਿੰਘ , ਸੁੱਚਾ ਸਿੰਘ , ਦਰਸਨ ਸਿੰਘ, ਰਣਜੀਤ ਸਿੰਘ , ਗੁਰਸੇਵਕ ਸਿੰਘ ਤੇ ਹੋਰ ਵੀ ਨੇਤਾ ਮੋਜੂਦ ਸਨ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: