news

ਕਪਿਲ ਸਰਮਾਂ ਇੱਕ ਵਾਰ ਫਿਰ ਵਿਵਾਦਾ `ਚ

ਕਪਿਲ ਸਰਮਾਂ

ਕਪਿਲ ਸਰਮਾਂ ਇੱਕ ਵਾਰ ਫਿਰ ਵਿਵਾਦਾ `ਚ

ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਵਿਵਾਦਾਂ ਦੇ ਘੇਰੇ ਚ ਫੱਸ ਚੁੱਕੇ ਹਨ। ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੀ ਟੀਮ ਪੇਸ਼ਵਾਰ ਜ਼ਾਲਮੀ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਉਹ ਨਿਸ਼ਾਨੇਤੇ ਆ ਗਏ ਹਨ। ਸੋਸ਼ਲ ਮੀਡੀਆ ਤੇ ਲੋਕ ਭਾਰਤ ਤੇ ਪਾਕਿਸਤਾਨ ਵਿਚਕਾਰ ਸੀਮਾਤੇ ਜਾਰੀ ਤਣਾਅ ਦੇ ਚਲਦਿਆਂ ਕਪਿਲ ਸ਼ਰਮਾ ਵਲੋਂ ਪੀ. ਐੱਸ. ਐੱਲ. ਟੀਮ ਦਾ ਪ੍ਰਮੋਸ਼ਨ ਕਰਨ ਦੀ ਆਲੋਚਨਾ ਕੀਤੀ ਜਾਦਰਸਅਲ, ਕਾਮੇਡੀਅਨ ਕਪਿਲ ਸ਼ਰਮਾ ਦੁਬਈ ਚ ਇਕ ਪ੍ਰੋਗਰਾਮਚ ਸ਼ਾਮਿਲ ਹੋਏ ਸਨ।

ਇਸ ਮੌਕੇ ਉਨ੍ਹਾਂ ਪੇਸ਼ਵਾਰ ਜ਼ਾਲਮੀ ਦੇ ਕਪਤਾਨ ਤੇ ਵੈੱਸਟ ਇੰਡੀਆ ਦੇ ਕ੍ਰਿਕਟਰ ਡੇਰੇਨ ਸੈਮੀ ਨਾਲ ਮਿਲ ਕੇ ਟੀਮ ਦੀ ਜਰਸੀ ਜਾਰੀ ਕੀਤੀ। ਇਸਨੂੰ ਲੈ ਕੇ ਦੁਬਈ `ਚ ਬੁੱਧਵਾਰ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਪਿਲ ਸ਼ਰਮਾ ਨੇ ਨਾ ਸਿਰਫ ਪੀ. ਐੱਸ. ਐੱਲ. ਟੀਮ ਦੀ ਪ੍ਰਮੋਸ਼ਨ ਕੀਤੀ, ਬਲਕਿ ਆਪਣੀ ਕਾਮੇਡੀ ਨਾਲ ਉੱਥੇ ਮੋਜੂਦ ਲੋਕਾਂ ਨੂੰ ਖੂਬ ਹਸਾਇਆ।

ਪੇਸ਼ਵਾਰ ਜ਼ਾਲਮੀ ਨੇ ਟਵੀਟ ਕਰਦੇ ਹੋਏ ਕਿਹਾ ਦੁਬਈ ਚ ਆਯੋਜਿਤ ਜ਼ਾਲਮੀ ਨਾਈਟ ਵਿਦ ਕਪਿਲ ਚ ਪੇਸ਼ਵਾਰ ਜ਼ਾਲਮੀ ਦੇ ਕਪਤਾਨ ਡੇਰੇਨ ਸੈਮੀ ਤੇ ਫ੍ਰੈਚਾਈਜ਼ੀ ਦੇ ਪ੍ਰਧਾਨ ਜਾਵੇਦ ਅਫਰੀਦੀ ਨਾਲ ਕਿੰਗ ਆਫ ਕਾਮੇਡੀ ਕਪਿਲ ਸ਼ਰਮਾ। ਸੋਸ਼ਲ ਮੀਡੀਆਤੇ ਕਪਿਲ ਸ਼ਰਮਾ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਗਈ ਹੈ।

ਟਵਿਟਰ ਤੇ ਪੇਸ਼ਾਵਰ ਜ਼ਾਲਮੀ ਦੇ ਪ੍ਰੋਗਰਾਮ ਦੀ ਤਸਵੀਰ ਸ਼ੇਅਰ ਹੁੰਦੇ ਹੀ ਕਪਿਲ ਯੂਜ਼ਰਸ ਦੇ ਨਿਸ਼ਾਨੇਤੇ ਆ ਗਏ। ਟਵਿਟਰ ਤੇ ਯੂਜ਼ਰ ਵਲੋਂ ਟਵੀਟ ਆਉਣੇ ਸ਼ੁਰੂ ਹੋ ਗਏ। ਇਕ ਟਵੀਟਚ ਲਿਖਿਆ, ਭਾਰਤ ਦੀ ਸੀਮਾ `ਤੇ ਪਾਕਿਸਤਾਨ ਆਤੰਕ ਦਾ ਨੰਗਾ ਨਾਚ ਕਰ ਰਿਹਾ ਹੈ, ਅਜਿਹੇ `ਚ ਕਪਿਲ ਸ਼ਰਮਾ ਵਲੋਂ ਦੁਬਈ `ਚ ਪਾਕਿਸਤਾਨ ਦੀ ਟੀਮ ਦਾ ਪ੍ਰਮੋਸ਼ਨ? ਕਪਿਲ ਦਾ ਪੈਸਾ ਨਾਲ ਪ੍ਰੇਮ ਹੈ ਜਾਂ ਪਾਕਿਉੱਥੇ ਹੀ ਇਕ ਹੋਰ ਟਵੀਟ `ਚ ਲਿਖਿਆ,ਇਸ ਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਓ, ਉਝੰ ਵੀ ਇਹ ਸ਼ਰਾਬ ਦੀ ਆਦਤ ਕਰਕੇ ਸਭ ਕੋਲੋਂ ਦੂਰ ਹੋ ਗਿਆ ਹੈ, ਇਸ ਦੇ ਸਾਰੇ ਦੋਸਤ ਇਸਨੂੰ ਛੱਡ ਚੁੱਕੇ ਹਨ, ਭਾਰਤ ਇਸ ਦੀਆਂ ਗਲਤੀਆਂ ਤੋਂ ਦੁੱਖੀ ਆ ਚੁੱਕਿਆ ਹੈ, ਅਜਿਹੇ ਚ ਉਹ ਸੀਮਾਤੇ ਪਾਕਿਸਤਾਨ ਵਲੋਂ ਭਾਰਤੀ ਜਵਾਨਾਂ ਦੀਆਂ ਹੱਤਿਆ ਦੇ ਬਾਵਜੂਦ ਵੀ ਪਾਕਿਸਤਾਨੀਆਂ ਨੂੰ ਹਸਾ ਰਿਹਾ ਹੈ।ਸਤਾਨ ਪ੍ਰੇਮ?

ਉੱਥੇ ਹੀ ਇਕ ਹੋਰ ਟਵੀਟ ਸਾਹਮਣੇ ਆਇਆ, “ਭਾਰਤ ਆਤੰਕਵਾਦੀਆਂ ਵਲੋਂ ਕੀਤੇ ਜਾ ਰਹੇ ਹਮਲਿਆਂ ਨਾਲ ਲਗਾਤਾਰ ਲੜ ਰਿਹਾ ਹੈ। ਇਸ `ਚ ਭਾਰਤੀ ਜਵਾਨ ਸ਼ਹੀਦ ਹੋ ਰਹੇ ਹਨ, ਪਰ ਕਪਿਲ ਸ਼ਰਮਾ ਸ਼ਰਮਨਾਕ ਤਰੀਕੇ ਨਾਲ ਪਾਕਿਸਤਾਨ ਸੁਪਰਲੀਗ ਦੀ ਟੀਮ ਪੇਸ਼ਵਾਰ ਜਾਲਮੀ ਨੂੰ ਪ੍ਰਮੋਟ ਕਰ ਰਹੇ ਹਨ।

ਪੀ ਐੱਸ ਐੱਲ -0188 ਦੇ ਅਭਿਆਸ ਲਈ ਅਭਿਨੇਤਾ ਨੂੰ ਸ਼ਲਾਘਾ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਕਪਿਲ ਸ਼ਰਮਾ ਕੁਝ ਪੈਸੇ ਕਮਾਉਣ ਲਈ ਭਾਰਤ ਦੇ ਸਨਮਾਨ ਨਾਲ ਖੇਡ ਰਿਹਾ ਹੈ। “ਕਪਿਲ ਸ਼ਰਮਾ ਭਾਰਤ ਦੇ ਸਨਮਾਨ ਦੀ ਮਜ਼ਾਕ ਬਣਾ ਰਹੇ ਹਨ। ਉਹ ਸਿਰਫ ਪੈਸਾ ਕਮਾਉਣਾ ਚਾਹੁੰਦਾ ਹੈ ਅਤੇ ਦੇਸ਼ ਦੀ ਪਰਵਾਹ ਨਹੀਂ ਕਰਦਾ. ਅਸੀਂ ਪੀਐਸਐੱਲ ਦੌਰਾਨ ਪ੍ਰਦਰਸ਼ਨ ਕਰਨ ਲਈ ਸ਼ਰਮਾ ਦੀ ਸਖ਼ਤ ਨਿੰਦਾ ਕੀਤੀ ਹੈ। ਸ਼ਰਮਾ ਦਾ ਇਹ ਕਾਰਜ ਉਸ ਸਮੇਂ ਆਇਆ ਹੈ ਜਦੋਂ ਕੇਂਦਰੀ ਮੰਤਰੀ ਬਾਬੂ ਸੁਫਰੀਓ ਨੇ ਹਿੰਦੀ ਫਿਲਮ ਉਦਯੋਗ ਵਿੱਚ ਕੰਮ ਕਰਨ ਲਈ ਪਾਕਿਸਤਾਨੀ ਕਲਾਕਾਰਾਂ ‘ਤੇ ਆਰਜ਼ੀ ਪਾਬੰਦੀ ਮੰਗੀ ਹੈ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: