Canada government

ਕਨੈਡਾ ਸਰਕਾਰ ਹਥਿਆਰੀ ਅਤੇ ਹਿੰਸਕ ਘਟਨਾਵਾ ਤੇ ਕਾਬੂ ਪਾਉਣ ਲਈ ਸਰਗਰਮ

ਕਨੈਡਾ ਸਰਕਾਰ ਹਥਿਆਰੀ ਅਤੇ ਹਿੰਸਕ ਘਟਨਾਵਾ ਤੇ ਕਾਬੂ ਪਾਉਣ ਲਈ ਸਰਗਰਮ  

ਕਨੈਡਾ 9 ਮਾਰਚ- ਗੱਲ ਕਰਦਿਆ ਕਨੈਡਾ ਕਿ,  ਓਟਾਵਾ ਕੈਨੇਡਾ ਚ ਬੰਦੂਕ ਨਾਲ ਸਬੰਧਤ ਅਤੇ ਗਿਰੋਹ ਗਤੀਵਿਧੀਆਂ ਚ ਹੋ ਰਹੇ ਵਾਧੇ ਦੀਆਂ ਸਮੱਸਿਆ ਤੇ ਵਿਚਾਰ-ਚਰਚਾ ਕਰਨ ਲਈ ਓਟਾਵਾ ਚ ਗੰਨ ਐਂਡ ਗੈਂਗ ਵਾਇਲੈਂਸ ਸੰਮੇਲਨ ਕਰਵਾਇਆ ਗਿਆ, ਜਿਸ ਚ ਸਿਆਸਤਦਾਨਾਂ, ਪੁਲਸ ਅਧਿਕਾਰੀਆਂ, ਅਕੈਡਮਿਕਸ ਅਤੇ ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ।

ਇਸ ਸੰਮੇਲਨ ਦੀ ਮੇਜ਼ਬਾਨੀ ਲੋਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨੇ ਕੀਤੀ ਜਿਨ੍ਹਾਂ ਨੇ ਬੀਤੇ ਨਵੰਬਰ ਮਹੀਨੇ ਚ ਐਲਾਨ ਕੀਤਾ ਸੀ

ਕਿ ਫੈਡਰਲ ਸਰਕਾਰ ਬੰਦੂਕ ਅਤੇ ਗਿਰੋਹ ਵਿਰੋਧੀ ਪਹਿਲ ਕਦਮੀਆਂ ਤੇ ਪੰਜ ਸਾਲਾਂ ਦੌਰਾਨ 327.6 ਮਿਲੀਅਨ ਡਾਲਰ

ਅਤੇ ਉਸ ਤੋਂ ਬਾਅਦ ਹਰ ਸਾਲ 100 ਮਿਲੀਅਨ ਡਾਲਰ ਖਰਚ ਕਰੇਗੀ।

ਓਟਾਵਾ ਪੁਲਸ ਦੀ ਬੰਦੂਕ ਅਤੇ ਗਿਰੋਹ ਵਿਰੋਧੀ ਇਕਾਈ ਦੇ ਇੰਸਪੈਕਟਰ ਮਾਰਕ ਪੈਟਰਸਨ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ

ਕਿ ਮੌਜੂਦਾ ਸਮੇਂ ਨੌਜਵਾਨ ਮੁੰਡੇ ਹਥਿਆਰਾਂ ਦੀ ਵਰਤੋਂ ਪਹਿਲਾਂ ਨਾਲੋ ਕੀਤੇ ਜ਼ਿਆਦਾ ਕਰ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸੰਮੇਲਨ ਚ ਹਿੱਸਾ ਲੈ ਰਹੇ ਪੈਟਰਸਨ ਨੇ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜੋ ਕਿ ਕਾਨੂੰਨ ਦੇ ਘੇਰੇ ਚੋਂ ਬਾਹਰ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੋ ਘਟਨਾਵਾਂ ਟੋਰਾਂਟੋ ਅਤੇ ਮੌਟਰੀਅਲ ਚ ਵਾਪਰ ਰਹੀਆਂ ਹਨ

ਉਹ ਸ਼ਾਇਦ ਇੱਥੇ ਨਾ ਵਾਪਰਨ ਕਿਉਂਕਿ ਸਾਰੇ ਸ਼ਾਹਿਰਾਂ ਦੇ ਹਾਲਾਂਤ ਵੱਖੋ-ਵੱਖਰੇ ਹਨ।

ਦੇਸ਼ ਦੇ ਦੂਜੇ ਵੱਡੇ ਸ਼ਹਿਰਾਂ ਦੀ ਤਰ੍ਹਾਂ ਰਾਜਧਾਨੀ ਚ ਵੀ ਗੋਲੀਬਾਰੀ ਅਤੇ ਗਿਰੋਹਾਂ ਨਾਲ ਸਬੰਧਤ ਹਿੰਸਾ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ।

ਓਟਾਵਾ ਚ 2017 ਚ ਗੋਲੀਬਾਰੀ ਦੀਆਂ 74 ਘਟਨਾਵਾਂ ਵਾਪਰੀਆਂ ਜਦਕਿ 2013 ਚ ਸਿਰਫ 32 ਘਟਨਾਵਾਂ ਵਾਪਰੀਆਂ ਹਨ।

ਪੈਟਰਸਨ ਨੇ ਕਿਹਾ ਕਿ ਇਹ ਨੋਟ ਕੀਤਾ ਗਿਆ ਹੈ ਕਿ ਜ਼ਿਆਦਾਤਰ ਗਿਰੋਹ ਮੈਂਬਰ ਨਿੱਜੀ

ਅਤੇ ਨਸ਼ਿਆਂ ਕਾਰਨ ਹੋਏ ਝਗੜਿਆਂ ਚ ਬੰਦੂਕਾਂ ਦੀ ਵਰਤੋ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅਸੀ ਪਤਾ ਲਗਾ ਰਹੇ ਹਾਂ ਕਿ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ।

Ottawa

ਓਟਾਵਾ ਪੁਲਸ ਨੇ ਛੇ ਮਹੀਨੇ ਦੀ ਜਾਂਚ ਮਗਰੋਂ ਬੀਤੇ ਦਸੰਬਰ ਚ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਦੋ ਦਰਜਨ ਹਥਿਆਰ ਜ਼ਬਤ ਕੀਤੇ ਸਨ।

ਪੁਲਸ ਵਲੋਂ ਫੜ੍ਹੇ ਗਏ ਹਥਿਆਰਾਂ ਚ ਇਕ ਵੱਡਾ ਜ਼ਖੀਰਾਂ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਹਥਿਆਰਾਂ ਦਾ ਹੈ।

ਇਨ੍ਹਾਂ ਚ ਜ਼ਿਆਦਾਤਰ ਹਥਿਆਰਾਂ ਸਵੈ-ਚਾਲਤ ਵਿਸ਼ੇਸ਼ਤਾਵਾਂ ਨਾਲ ਲੈਸ ਹਨ।

ਪੈਟਰਸਨ ਨੇ ਕਿਹਾ ਕਿ ਕੁਝ ਹਥਿਆਰ ਲਾਇਸੰ ਧਾਰੀ ਬੰਦੂਕਾਂ ਦੇ ਮਾਲਕਾਂ ਕੋਲੋਂ ਚੋਰੀ ਕੀਤੇ ਗਏ ਸਨ।

ਕਿਹਾ ਕਿ ਹੁਣ ਸਾਨੂੰ 50-50 ਫੀਸਦੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅਮਰੀਕਾ ਤੋਂ ਤਸਕਰੀ ਰਾਹੀਂ ਆਈਆਂ ਬੰਦੂਕਾਂ ਦੇ ਮੁਕਾਬਲੇ ਘਰੇਲੂ ਪੱਧਰ ਦੀਆਂ ਬੰਦੂਕਾਂ ਜ਼ਿਆਦਾ ਨਹੀਂ ਹਨ। ਸਟੈਟਿਸਟਿਕਸ ਕੈਨੇਡਾ ਦੀ ਡਾਇਰੈਕਟਰ ਜਨਰਲ ਲਿੱਨ ਬਾਰ ਟੈਲਫੋਰਡ ਜਿਨ੍ਹਾਂ ਤੇ ਸਿਹਤ ਅਤੇ ਨਿਆ ਨਾਲ ਸਬੰਧਤ ਅੰਕੜਿਆਂ ਦੀ ਜਿੰਮੇਵਾਰੀ ਹੈ ਉਨ੍ਹਾਂ ਮੁਤਾਬਕ ਪੁਲਸ  ਨੇ ਕੈਨੇਡਾ ਚ 2016 ਚ ਵਾਪਰੀਆਂ ਗਿਰੋਹ ਨਾਲ ਸਬੰਧਤ 141 ਕਤਲ ਦੀਆਂ ਘਟਨਾਵਾਂ ਦੀ ਰਿਪੋਰਟ ਸੌਂਪੀ ਸੀ, ਜਿਨ੍ਹਾਂ ਚ 112 ਘਟਨਾਵਾਂ ਹਥਿਆਰ ਨਾਲ ਸਬੰਧਤ ਹਨ।

ਉਸ ਨੇ ਕਿਹਾ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ ਚ ਗਿਰੋਹ ਨਾਲ ਸਬੰਧਤ ਕਤਲ ਦੀਆਂ ਘਟਨਾਵਾਂ 2013 ਤੋਂ ਬਾਅਦ ਲਗਭਗ ਦੁੱਗਣੀਆਂ ਹੋ ਚੁੱਕੀਆਂ ਹਨ।

ਲਿਨ ਬਾਰ ਟੈਲਫੋਰਡ ਨੇ ਕਿਹਾ ਕਿ ਕੈਨੇਡੀਅਨ ਸ਼ਹਿਰਾਂ ਚ ਮੈਨਕਟਨ,

ਐਡਮਿੰਟਨ ਅਤੇ ਟੋਰਾਂਟੋ ਤੋਂ ਬਾਅਦ ਰੈਜਿਨਾ ਅਤੇ ਵਿੰਨੀਪੈਗ ਅਜਿਹੇ ਸ਼ਹਿਰ ਹਨ,

ਜਿੱਥੇ ਹਥਿਆਰਾਂ ਨਾਲ ਸਬੰਧਤ ਅਪਰਾਧ ਸਭ ਤੋਂ ਵੱਧ ਵਾਪਰ ਰਹੇ ਹਨ।

ਲਿਬਰਲ ਐਮਪੀ ਹਿੱਲ ਬਲੇਰ ਨੇ ਲਗਭਗ 40 ਸਾਲ ਇਕ ਟੋਰਾਂਟੋ ਪੁਲਸ ਅਧਿਕਾਰੀ ਵਜੋ ਸੇਵਾਵਾਂ ਨਿਭਾਈਆਂ ਹਨ

ਅਤੇ ਅਖੀਰਲੇ 10 ਸਾਲ ਉਹ ਟੋਰਾਂਟੋ ਦੇ ਪੁਲਸ ਮੁਖੀ ਰਹੇ ਹਨ ।

ਉਨ੍ਹਾਂ ਸਮਰੱਥਾ ਵਾਲੇ ਮੈਗਜੀਨਜ਼ ਦੀ ਉਪਲੱਬਧਾ ਦਾ ਭਾਈਚਾਰਿਆਂ ਤੇ ਮੁੜ ਪ੍ਰਭਾਵ ਪਿਆ ਹੈ।

ਉਨ੍ਹਾਂ ਕਿਹਾ ਕਿ ਜਦੋ ਹਿੰਸਾ ਦੀ ਇਕ ਘਟਨਾ ਵਾਪਰਦੀ ਹੈ ਤਾਂ ਇਸ ਦਾ ਪ੍ਰਭਾਵ ਪੀੜਤ ਦੇ ਨਾਲ-ਨਾਲ ਕਈ ਲੋਕਾਂ ਤੇ ਪੈਂਦਾ ਹੈ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: