current news

ਇਸਰੋ ਨੇ ਰਚਿਆਂ ਨਵਾਂ ਇਤਿਹਾਸ

ਬੈਂਗਲੁਰੂ,12 ਜਨਵਰੀ -ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਆਪਣੀ ਸੈਂਚੁਰੀ ਪੂਰੀ ਕਰ ਲਈ। ਇਸਰੋ ਨੇ ਸ਼ੁੱਕਰਵਾਰ ਨੂੰ ਇਕੱਠੇ 31 ਸੈਟੇਲਾਈਟਾਂ ਨੂੰ ਛੱਡਿਆ, ਇਸ `ਚ ਭਾਰਤ ਦੇ 3 ਅਤੇ 6 ਹੋਰ ਦੇਸ਼ਾਂ ਦੇ 28 ਸੈਟੇਲਾਈਟ ਸ਼ਾਮਲ ਹਨ। ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸ਼ੁੱਕਰਵਾਰ ਦੀ ਸਵੇਰ 9.28 ਵਜੇ ਪੀ.ਐੱਸ.ਐੱਲ.ਵੀ.-ਸੀ40 ਰਾਕੇਟ ਨੂੰ ਛੱਡਿਆ ਗਿਆ। ਸੈਟੇਲਾਈਟ ਕੇਂਦਰ ਨਿਰਦੇਸ਼ਕ ਐੱਮ. ਅੰਨਾਦੁਰਈ ਨੇ ਦੱਸਿਆ ਕਿ ਮਾਈਕ੍ਰੋ ਸੈਟੇਲਾਈਟ ਪੁਲਾੜ `ਚ ਭਾਰਤ ਦਾ 100ਵਾਂ ਸੈਟੇਲਾਈਟ ਹੈ। ਪੁਲਾੜ ਵਿਗਿਆਨੀ ਅਤੇ ਇੰਜੀਨੀਅਰਾਂ ਨੇ ਵੀਰਵਾਰ ਨੂੰ ਹੀ ਰਾਕੇਟ ਦੇ ਹੇਠਲੇ, ਮੱਧ ਅਤੇ ਉੱਪਰੀ ਹਿੱਸੇ ਦੀ ਤੇਲ ਦੀ ਟੰਕੀ `ਚ ਤਰਲ ਅਤੇ ਠੋਸ ਫਿਊਲ ਭਰਨਾ ਸ਼ੁਰੂ ਕਰ ਦਿੱਤਾ ਸੀ।

ਪਿਛਲੇ ਸਾਲ 31 ਅਗਸਤ ਨੂੰ ਇਸੇ ਤਰ੍ਹਾਂ ਦੇ ਰਾਕੇਟ ਤੋਂ ਨੌਵਹਿਨ ਸੈਟੇਲਾਈਟ ਆਈ.ਆਰ.ਐੱਨ.ਐੱਸ.ਐੱਸ.1-ਐੱਚ ਲਾਂਚ ਕੀਤਾ ਗਿਆ ਸੀ ਪਰ ਹੀਟ ਸ਼ੀਲਟ ਨਾ ਖੁੱਲ੍ਹਣ ਕਾਰਨ ਸੈਟੇਲਾਈਟ ਰਾਕੇਟ ਦੇ ਚੌਥੇ ਚਰਨ `ਚ ਅਸਫਲ ਹੋ ਗਿਆ ਸੀ। ਤੇ ਉਧਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਭਾਰਤ ਵੱਲੋਂ 3 ਕਾਰਟੋਸੈੱਟ-2 ਲੜੀ ਦੇ ਅਰਥ ਆਬਜ਼ਰਵੇਸ਼ਨ ਸੈਟੇਲਾਈਟਾਂ ਨੂੰ ਪੁਲਾੜ ਭੇਜੇ ਜਾਣ ਦੀ ਯੋਜਨਾ ਦਾ ਮਕਸਦ ਫੌਜ ਇਸਤੇਮਾਲ ਹੈ ਅਤੇ ਸਾਰੇ ਪੁਲਾੜ ਤਕਨਾਲੋਜੀ ਦੋਹਰੇ ਇਸਤੇਮਾਲ ਦੀ ਸਮਰੱਥਾ ਯੁਕਤ ਹੈ। ਭਾਰਤੀ ਸੈਟੇਲਾਈਟਾਂ `ਚ 100 ਕਿਲੋਗ੍ਰਾਮ ਦਾ ਇਕ ਮਾਈਕ੍ਰੋ ਸੈਟੇਲਾਈਟ ਅਤੇ 5 ਕਿਲੋਗ੍ਰਾਮ ਦਾ ਇਕ ਨੈਨੋ ਸੈਟੇਲਾਈਟ ਵੀ ਸ਼ਾਮਲ ਹੈ। ਬਾਕੀ 28 ਸੈਟੇਲਾਈਟ ਕੈਨੇਡਾ, ਫਿਨਲੈਂਡ, ਫਰਾਂਸ, ਦੱਖਣੀ ਕੋਰੀਆ, ਬ੍ਰਿਟੇਨ ਅਤੇ ਅਮਰੀਕਾ ਦੇ ਹਨ। ਸਾਰੇ ਸੈਟੇਲਾਈਟਾਂ ਦਾ ਕੁੱਲ ਭਾਰ 1323 ਕਿਲੋਗ੍ਰਾਮ ਹੈ। ਪਾਕਿਸਤਾਨ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਨ੍ਹਾਂ ਦਾ ਇਸਤੇਮਾਲ ਫੌਜ ਯੋਗਤਾਵਾਂ ਲਈ ਨਾ ਕੀਤਾ ਜਾਵੇ, ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਖੇਤਰ `ਤੇ ਗਲਤ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ:

Combridge ਦੀ ਬੱਚੀ ਨਾਲ ਵਾਪਰੀਆਂ ਵੱਡਾ ਹਾਦਸਾ

ਕਲਾਸ ਵਿਚ ਬੱਚੀ ਨੇ ਨੇ ਪੱਖੇ ਨਾਲ ਲਟਕ ਕੇ ਕੀਤੀ ਆਤਮ ਹਤਿਆ ਦੀ ਕੋਸ਼ਿਸ਼

ਪਤੀ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਆਪਣੀ ਪਤਨੀ ਦਾ ਕਤਲ

Police exposed prostitution Racket in amritsar

ਪਿੰਡ ਕੋਕਾਵਾਲਾ ਵਿਚ ਕੱਪੜੇ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

 

Join us for latest news and updates :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: