current news

ਆਖਿਰ ਕੀ ਕਾਰਨ ਹਨ ਬਜਟ ਨੂੰ ਐਨਾ ਗੁਪਤ ਕਿਉ ਰੱਖਿਆਂ ਜਾਂਦਾ ਹੈ ?

 ਬਜਟ 2018ਆਖਿਰ ਕੀ ਕਾਰਨ ਹਨ ਬਜਟ ਨੂੰ ਐਨਾ ਗੁਪਤ ਕਿਉ ਰੱਖਿਆਂ ਜਾਂਦਾ ਹੈ ?

ਨਵੀਂ ਦਿੱਲੀ,2ਫਰਵਰੀ – ਪਹਿਲਾ ਬਜਟ ਫਰਵਰੀ `ਚ ਪੇਸ ਨਹੀ ਕੀਤਾ ਜਾਦਾ ਪਰ ਪਿਛਲੇ ਸਾਲ ਤੋਂ ਪੇਸ਼ ਕਰਨ ਦੀ ਤਾਰੀਕ `ਚ ਤਬਦੀਲੀ ਕਰ ਕੇ ਇਕ ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ।

ਸੰਸਦ `ਚ ਇਸ ਨੂੰ ਪੇਸ਼ ਕਰਨ ਤੋਂ ਪਹਿਲਾਂ ਕਾਫੀ ਸਰਗਰਮੀ ਅਤੇ ਲਕੋ ਵਰਤੀ ਜਾਂਦੀ ਹੈ। ਕੀ ਤੁਹਾਨੂੰ ਪਤਾ ਹੈ ਇੰਨੀ ਗੁਪਤਤਾ ਕਿਉਂ ਵਰਤੀ ਜਾਂਦੀ ਹੈ।

ਸਿਰਫ ਇਕ ਸ਼ਖਸ ਦੀ ਗਲਤੀ ਕਾਰਨ ਇਹ ਸਭ ਕੁਝ ਹੋਇਆ ਅਤੇ ਇਸ ਕਾਰਨ ਬ੍ਰਿਟੇਨ ਦੇ ਲੇਬਰ ਚਾਂਸਲਰ ਨੂੰ ਆਪਣੀ ਕੁਰਸੀ ਵੀ ਗਵਾਉਣੀ ਪਈ ਸੀ।

ਅਸਲ ‘ਚ ਬਜਟ ਨੂੰ ਗੁਪਤ ਰੱਖਣ ਦੀ ਸ਼ੁਰੂਆਤ ਭਾਰਤ ਤੋਂ ਨਹੀਂ ਸਗੋਂ ਬ੍ਰਿਟੇਨ ਤੋਂ ਹੋਈ ਸੀ।

1947 `ਚ ਬ੍ਰਿਟੇਨ ਦੀ ਸੰਸਦ `ਚ ਬਜਟ ਪੇਸ਼ ਕੀਤਾ ਜਾਣਾ ਸੀ। ਸਾਬਕਾ ਲੇਬਰ ਚਾਂਸਲਰ ਐਡਵਰਡ ਡੇਲਟਨ ਬਜਟ ਪੇਸ਼ ਕਰਨ ਦੀਆਂ ਤਿਆਰੀਆਂ `ਚ ਜੁਟੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਮਿਲਣ ਇਕ ਪੱਤਰਕਾਰ ਆਇਆ ਅਤੇ ਉਸ ਨੇ ਰਸਮੀ ਗੱਲਬਾਤ `ਚ ਉਨ੍ਹਾਂ ਤੋਂ  ਟੈਕਸ ਪ੍ਰਸਤਾਵ ਬਾਰੇ ਪੁੱਛ ਲਿਆ।

ਲੇਬਰ ਚਾਂਸਲਰ ਨੇ ਪੱਤਰਕਾਰ ਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਦੇ ਦਿੱਤੀ। ਬਜਟ ਅਗਲੇ ਹੀ ਦਿਨ 11 ਵਜੇ ਪੇਸ਼ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਕ ਨਿਊਜ਼ਪੇਪਰ `ਚ ਟੈਕਸ ਪ੍ਰਸਤਾਵ ਦੀ ਖਬਰ ਲੀਕ ਹੋ ਗਈ। ਖਬਰ ਛਪਦੇ ਹੀ ਬ੍ਰਿਟੇਨ ਸਰਕਾਰ `ਚ ਹੜਕੰਪ ਮਚ ਗਿਆ।

ਡੇਲਟਨ ਨੂੰ ਆਪਣੀ ਗਲਤ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਸਰਕਾਰ ਦੀ ਗੁਪਤਤਾ ਨੂੰ ਭੰਗ ਕੀਤਾ ਹੈ ਅਤੇ ਉਨ੍ਹਾਂ ਨੇ ਆਪਣਆ ਅਸਤੀਫਾ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮਤੰਰੀ ਕਲੇਮੈਂਟ ਏਟਲੀ ਨੂੰ ਸੌਂਪ ਦਿੱਤਾ।

ਹਾਲਾਂਕਿ ਉਨ੍ਹਾਂ ਦੇ ਅਸਤੀਫੇ ਨੂੰ ਸਰਕਾਰ ਨੇ ਤੁਰੰਤ ਸਵੀਕਾਰ ਨਹੀਂ ਕੀਤਾ ਸੀ।

ਵਿਰੋਧੀ ਨੇਤਾ ਵਿਸੰਟਨ ਚਰਚਿਲ ਵੀ ਡੇਲਟਨ ਦੇ ਬਚਾਅ `ਚ ਆਏ ਪਰ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਨਹੀਂ ਲਿਆ। ਆਖਰ `ਚ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਨਾ ਪਿਆ।

ਉਸ ਦੇ ਬਾਅਦ ਤੋਂ ਬਜਟ ਨੂੰ ਸੀਕ੍ਰੇਟ ਰੱਖਣ ਦੇ ਇੰਤਜ਼ਾਮ ਕੀਤੇ ਗਏ। ਸੰਸਦ `ਚ ਪੇਸ਼ ਹੋਣ ਤੋਂ ਬਾਅਦ ਹੀ ਬਜਟ ਦੀ ਜਾਣਕਾਰੀ ਜਨਤਕ ਹੁੰਦੀ ਹੈ। ਹਾਲਾਂਕਿ ਮੀਡੀਆ ਆਪਣੇ ਪੱਧਰ `ਤੇ ਕਿਆਸ ਜ਼ਰੂਰ ਲਗਾਉਂਦੀ ਰਹਿੰਦੀ ਹੈ।

ਭਾਰਤ `ਚ ਇਸ ਨੂੰ ਗੁਪਤਤਾ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਂਦੇ ਹਨ।

ਬਜਟ ਬਣਨ ਅਤੇ ਛਪਣ ਦੌਰਾਨ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਮਾਹਰ, ਸਟੇਨੋਗ੍ਰਾਫਰਜ਼, ਪ੍ਰਿਟਿੰਗ ਟੈਕਨੀਸ਼ੀਅਨ ਅਤੇ ਹੋਰ ਕਰਮਚਾਰੀ ਨਾਰਥ ਬਲਾਕ `ਚ ਇਕ ਤਰ੍ਹਾਂ ਨਾਲ ਕੈਦ ਰਹਿੰਦੇ ਹਨ।

ਮਤਲਬ ਕਿ ਆਖਰ ਦੇ 7 ਦਿਨਾਂ ਤੱਕ ਉਹ ਦੁਨੀਆ ਤੋਂ ਇਕਦਮ ਵੱਖ ਹੋ ਜਾਂਦੇ ਹਨ।

ਕਿਸੇ ਵਿਸ਼ੇਸ਼ ਐਮਰਜੈਂਸੀ ਸਥਿਤੀ `ਚ ਹੀ ਉਹ ਆਪਣੇ ਪਰਿਵਾਰ ਨਾਲ ਗੱਲ ਕਰ ਸਕਦੇ ਹਨ ਪਰ ਉਨ੍ਹਾਂ ਨਾਲ ਸਿੱਧੇ-ਸਿੱਧੇ ਗੱਲ ਨਹੀਂ ਕਰ ਸਕਦੇ।

ਉਨ੍ਹਾਂ ਨੂੰ ਉਦੋਂ ਤੱਕ ਛੁੱਟੀ ਨਹੀਂ ਦਿੱਤੀ ਜਾਂਦੀ ਜਦੋਂ ਤੱਕ ਵਿੱਤ ਮੰਤਰੀ ਸਦਨ `ਚ ਇਸ ਨੂੰ ਪੇਸ਼ ਨਹੀਂ ਕਰ ਦਿੰਦੇ। ਬਜਟ ਪੇਸ਼ ਹੋਣ ਤੋਂ ਬਾਅਦ ਹੀ ਇਹ ਸਭ ਆਪਣੇ ਪਰਿਵਾਰ ਨੂੰ ਮਿਲ ਸਕਦੇ ਹਨ

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: