current news

ਅਮਰੀਕਾ ਕਰ ਰਿਹਾ ਹੈ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਤੇ ਵਿਚਾਰ

ਨਿਊਯਾਰਕ,30 ਦਸੰਬਰ- ਅਮਰੀਕੀ ਸਰਕਾਰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 25 ਕਰੋੜ 50 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਰੋਕਣ ਉੱਤੇ ਵਿਚਾਰ ਕਰ ਰਹੀ ਹੈ। ਅਮਰੀਕਾ ਵੱਲੋਂ ਇਹ ਵਿਚਾਰ ਅਜਿਹੇ ਸਮੇਂ ਵਿਚ ਆਇਆ ਜਦੋਂ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ। ਦੱਸਿਆਂ ਜਾ ਰਿਹਾ ਹੈ ਅਮਰੀਕਾ ਅਤੇ ਪਾਕਿਸਤਾਨ ਵਿਚਕਾਰ ਸੰਬੰਧ ਉਦੋਂ ਤੋਂ ਤਣਾਅਪੂਰਨ ਬਣੇ ਹੋਏ ਹਨ, ਜਦੋਂ ਰਾਸ਼ਟਰਪਤੀ ਨੇ ਘੋਸ਼ਣਾ ਕੀਤੀ ਸੀ ਕਿ ਪਾਕਿਸਤਾਨ “ਅਰਾਜਕਤਾ, ਹਿੰਸਾ ਅਤੇ ਅੱਤਵਾਦ ਫੈਲਾਉਣ ਵਾਲੇ ਲੋਕਾਂ ਨੂੰ ਪਨਾਹਗਾਹ ਦਿੰਦਾ ਹੈ।“
ਪਾਕਿਸਤਾਨ ਨੂੰ ਸਾਲ 2002 ਤੋਂ 33 ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਉਪਲੱਬਧ ਕਰਾਉਣ ਵਾਲੇ ਅਮਰੀਕਾ ਨੇ ਅਗਸਤ ਵਿਚ ਕਿਹਾ ਸੀ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦੀ ਸਮੂਹਾਂ ਖਿਲਾਫ ਹੋਰ ਜ਼ਿਆਦਾ ਕਾਰਵਾਈ ਨਹੀਂ ਕਰਦਾ, ਉਦੋਂ ਤੱਕ ਉਹ 25 ਕਰੋੜ 50 ਲੱਖ ਡਾਲਰ ਦੀ ਧਨਰਾਸ਼ੀ ਰੋਕ ਰਿਹਾ ਹੈ। ਰਿਪੋਰਟ ਮੁਤਾਬਕ, “ਇਸ ਮਹੀਨੇ ਸੀਨੀਅਰ ਪ੍ਰਬੰਧਕੀ ਅਧਿਕਾਰੀ ਇਸ ਉੱਤੇ ਫੈਸਲਾ ਲੈਣ ਲਈ ਮਿਲੇ ਕਿ ਧਨਰਾਸ਼ੀ ਦੇ ਬਾਰੇ ਵਿਚ ਕੀ ਕੀਤਾ ਜਾਵੇ ਅਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਅੰਤਿਮ ਫ਼ੈਸਲਾ ਆਉਣ ਵਾਲੇ ਹਫਤਿਆਂ ਵਿਚ ਲਿਆ ਜਾ ਸਕਦਾ ਹੈ।“ ਇਹ ਰਿਪੋਰਟ ਅਮਰੀਕੀ ਉਪ ਰਾਸ਼ਟਰਪਤੀ ਮਾਇਕਲ ਪੇਂਸ ਦੇ ਕਾਬੁਲ ਵਿਚ ਦਿੱਤੇ ਉਸ ਬਿਆਨ ਦੇ ਕੁੱਝ ਦਿਨ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਨੋਟਿਸ ਉੱਤੇ ਰੱਖਿਆ ਹੋਇਆ ਹੈ।
ਖਬਰ ਦੇ ਮੁਤਾਬਕ ਪਾਕਿਸਤਾਨ ਨੇ ਅਮਰੀਕਾ ਨੂੰ ਅਗਵਾ ਕੀਤੇ ਗਏ ਕੈਨੇਡੀਅਨ-ਅਮਰੀਕੀ ਪਰਿਵਾਰ ਨਾਲ ਸੰਪਰਕ ਕਰਨ ਤੋਂ ਮਨਾ ਕਰ ਦਿੱਤਾ ਸੀ। ਪਰਿਵਾਰ ਨੂੰ ਇਸ ਸਾਲ ਛੁਡਾਇਆ ਗਿਆ ਸੀ। “ਹੁਣ ਟਰੰਪ ਪ੍ਰਸ਼ਾਸਨ ਇਸ ਗੱਲ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਕਿ, ਕੀ ਪਾਕਿਸਤਾਨ ਵਿਚ ਸਰਗਰਮ ਅੱਤਵਾਦੀ ਨੈਟਵਰਕਾਂ ਖਿਲਾਫ ਉਸ ਵੱਲੋਂ ਕਾਰਵਾਈ ਨਾ ਕਰਣ ਉੱਤੇ ਨਰਾਜ਼ਗੀ ਦੇ ਨਾਤੇ 25 ਕਰੋੜ 50 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਰੋਕੀ ਜਾਵੇ।“ ਪਾਕਿਸਤਾਨ ਦੀ ਫੌਜ ਨੇ ਵੀਰਵਾਰ ਨੂੰ ਅਮਰੀਕਾ ਨੂੰ ਉਸ ਦੀ ਜ਼ਮੀਨ ਉੱਤੇ ਹਥਿਆਰਬੰਦ ਸਮੂਹਾਂ ਖਿਲਾਫ ਇਕ-ਪਾਸੇ ਦੀ ਕਾਰਵਾਈ ਕਰਨ ਦੀ ਸੰਭਾਵਨਾ ਖਿਲਾਫ ਚਿਤਾਵਨੀ ਦਿੱਤੀ ਸੀ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ ਪਾਕਿਸਤਾਨ ਹਥਿਆਰਬੰਦ ਸਮੂਹਾਂ ਨਾਲ ਲੜਨ ਲਈ ਕੁੱਝ ਖਾਸ ਨਹੀਂ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਆਸ਼ਾ ਕੁਮਾਰੀ ਨੇ ਮੰਗੀ ਮਹਿਲਾ ਕਾਂਸਟੇਬਲ ਤੋਂ ਮੁਆਫੀ

Brack obama & Hillary clinton being admirable personalites of USA

Aishwarya Rai Will appear in double role soon

Triple talak will be infavor of women

Preet Harpal got Mirchi music Award 2017

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: