Inter Nationnal

ਕੀ ਹੈ ਅਮਰੀਕਾਂ ਦੇ ਕੋਫੀ ਸ਼ੌਪ ਦਾ ਅਨੋਖਾ ਨਿਯਮ

ਅਮਰੀਕਾਂ

 ਕੀ ਹੈ ਅਮਰੀਕਾ ਦੇ ਕੋਫੀ ਸ਼ੌਪ ਦਾ ਅਨੋਖਾ ਨਿਯਮ ?

ਓਕਲੈਂਡ 11 ਮਾਰਚ – ਅਮਰੀਕਾ ਦੇ ਇਕ ਕੌਫੀ ਸ਼ੌਪ ਨੇ ਅਨੋਖਾਂ ਨਿਯਮ ਬਣਾਇਆ ਹੈ।

ਕਿਸੇ ਵੀ ਪੁਲਸ ਵਾਲੇ ਨੂੰ ਕਾਫੀ ਨਹੀਂ ਮਿਲੇਗੀ।

ਕੌਫੀ ਸ਼ੌਪ ਦਾ ਤਰਕ ਹੈ ਕਿ ਪੁਲਸ ਵਾਲਿਆਂ ਦੇ ਆਉਣ ਨਾਲ ਉਨ੍ਹਾਂ ਦੇ ਗਾਹਕ ਅਸਿਹਜ ਮਹਿਸੂਸ ਕਰਦੇ ਹਨ।

ਜਿਸ ਕਾਰਨ ਇਹ ਨਿਯਮ ਬਣਾਇਆ ਗਿਆ ਹੈ। ਦਰਅਸਲ ਇਹ ਪੂਰਾ ਮਾਮਲਾ ਫਰਵਰੀ ਦੇ ਆਖਰੀ ਹਫਤੇ ਵਿਚ ਸਾਹਮਣੇ ਆਇਆ। ਜਦੋਂ ਇਕ ਪੁਲਸ ਵਾਲੇ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਲਿਖਿਆ ਕਿ ਓਕਲੈਂਡ ਸਿਟੀ ਦੇ ਹਾਸਟੇ ਮੁਏਰਟੇ ਕੌਫੀ ਸ਼ਾਪ ਨੇ ਉਸ ਨੂੰ ਕੌਫੀ ਦੇਣ ਤੋਂ ਮਨਾਂ ਕਰ ਦਿੱਤਾ ਅਤੇ ਕਾਰਨ ਦੱਸਿਆ ਕਿ ਉਹ ਪੁਲਸ ਵਾਲਿਆਂ ਨੂੰ ਸੇਵਾਵਾਂ ਨਹੀਂ ਦਿੰਦੇ।

ਇਸ ਉੱਤੇ ਲੋਕਾਂ ਨੇ ਇਤਰਾਜ਼ ਜਤਾਇਆ ਤਾਂ ਕਾਫੀ ਸ਼ੌਪ ਨੇ ਵੀ ਬਿਆਨ ਜਾਰੀ ਕੀਤਾ।

ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਯੂਨੀਫਾਰਮ ਵਿਚ ਆਏ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਕਾਫੀ ਨਹੀਂ ਦਿਆਂਗੇ।

ਪੁਲਸ ਮੁਲਾਜ਼ਮਾਂ ਦਾ ਇਤਿਹਾਸ ਭ੍ਰਿਸ਼ਟਾਚਾਰ ਅਤੇ ਭੇਦਭਾਵ ਨਾਲ ਭਰਿਆ ਹੋਇਆ ਹੈ।

ਉਨ੍ਹਾਂ ਦੀ ਮੌਜਦੂਗੀ ਨਾਲ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ।

ਪਰ ਉਨ੍ਹਾਂ ਦੇ ਆਉਣ ਨਾਲ ਸਾਡੇ ਕੌਫੀ ਸ਼ੌਪ ਵਿਚ ਬੈਠੇ ਗਾਹਕ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਅਸਿਹਜ ਮਹਿਸੂਸ ਕਰਦੇ ਹਨ।

ਇਸ ਲਈ ਬਿਹਤਰ ਹੈ ਕਿ ਪੁਲਸ ਮੁਲਾਜ਼ਮ ਸਾਡੇ ਇਥੇ ਕੌਫੀ ਪੀਣ ਆਏ ਹੀ ਨਹੀਂ।

ਹਾਂ ਜੇਕਰ ਪੁਲਸ ਮੁਲਾਜ਼ਮ ਸਿਵਲ ਡਰੈੱਸ ਵਿਚ ਇਕ ਆਮ ਵਿਅਕਤੀ ਵਾਂਗ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੌਫੀ ਦਿੱਤੀ ਜਾਵੇਗੀ।

ਦਰਅਸਲ ਇਹ ਕੌਫੀ ਸ਼ੌਪ ਪਹਿਲਾਂ ਵੀ ਪੁਲਸ ਦੀਆਂ ਕਈ ਗੈਰ-ਜ਼ਰੂਰੀ ਕਾਰਵਾਈਆਂ ਖਿਲਾਫ ਆਵਾਜ਼ ਚੁੱਕਦਾ ਰਿਹਾ ਹੈ।

ਪੁਲਸ

2 ਮਹੀਨੇ ਪਹਿਲਾਂ ਓਕਲੈਂਡ ਵਿਚ ਪੁਲਸ ਸ਼ੂਟਿੰਗ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਕੌਫੀ ਸ਼ੌਪ ਨੇ ਉਨ੍ਹਾਂ ਲੋਕਾਂ ਦੇ ਪਰਿਵਾਰ ਦੀ ਮਦਦ ਲਈ ਕ੍ਰਾਊਡ ਫੰਡਿੰਗ ਰਾਹੀਂ ਪੈਸਾ ਇਕੱਠਾ ਕਰਵਾਇਆ ਅਤੇ ਲੋਕਾਂ ਨੂੰ ਪੁਲਸ ਦੀ ਕਾਰਵਾਈ ਬਾਰੇ ਵੀ ਦੱਸਿਆ।

ਹੁਣ ਉਨ੍ਹਾਂ ਦੇ ਨਵੇਂ ਨਿਯਮ ਦੇ ਜਵਾਬ ਵਿਚ ਓਕਲੈਂਡ ਪੁਲਸ ਵਿਭਾਗ ਨੇ ਕਿਹਾ ਹੈ ਕਿ ਹਾਸਟਾ ਕੌਫੀ ਸ਼ੌਪ ਨੂੰ ਆਪਣੇ ਬਿਜ਼ਨੈੱਸ ਨਾਲ ਜੁੜਿਆ ਕੋਈ ਵੀ ਫੈਸਲਾ ਲੈਣ ਦਾ ਪੂਰਾ ਅਧਿਕਾਰ ਹੈ।

ਹਾਲਾਂਕਿ ਸਾਡਾ ਅਤੇ ਕਿਸੇ ਕੌਫੀ ਸ਼ੌਪ ਦਾ ਮਕਸਦ ਇਕ ਹੀ ਹੁੰਦਾ ਹੈ।

ਜਦੋਂ ਅਸੀਂ ਕਿਸੇ ਜਨਤਕ ਸਥਾਨ ਉੱਤੇ ਹੁੰਦੇ ਹਾਂ ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨਾਲ ਜੁੜ ਕੇ ਏਕਤਾ ਦੀ ਭਾਵਨਾ ਪੈਦਾ ਕਰ ਸਕੀਏ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: